ਭਾਰਤੀ ਫੌਜ ਦਾ ਹਿੱਸਾ ਬਣ ਦੇਸ਼ ਦੀ ਸੇਵਾ ਕਰਨ ਅਤੇ ਲੱਖਾਂ ਲੋਕੀਂ ਦਾ ਸੁਪਨਾ ਹੁੰਦਾ ਹੈ ਅਤੇ ਸਾਡੇ ਦੇਸ਼ ਦੀ ਔਰਤਾਂ ਦੇਸ਼ ਦੀ ਸੇਵਾ ਕਰਨ ਵਿਚ ਪਿੱਛੇ ਨਹੀਂ ਹਨ! 1992 ਵਿਚ ਭਾਰਤੀ ਫੌਜ ਵਿਚ ਪਹਿਲੀ ਵਾਰੀ ਮਹਿਲਾਵਾਂ ਨੂੰ ਅਫ਼ਸਰ ਕੈਡਰ ਵਿਚ ਸ਼ਾਮਲ ਕਰ ਇਕ ਨਾਵੈ ਇਤਿਹਾਸ ਰਚਿਆ ਗਿਆ! ਔਰਤਾਂ ਨੂੰ ਹੁਣ ਵੀ ਕਾਮਬੈਟ ਜਿਵੇਂ ਇੰਫੈਂਟਰੀ , ਅਰਮਰਡ ਕਾਰਪ੍ਸ ਅਤੇ ਮੇਕਨਾਈਜ਼ਡ ਇੰਫੈਂਟਰੀ ਵਿਚ ਸੇਵਾ ਕਰਨ ਦੀ ਇਜਾਜ਼ਤ ਨਹੀਂ ਹੈ! ਹੁਣੇ ਤਕ 1200 ਤੋਂ ਵੱਧ ਮਹਿਲਾ ਅਫ਼ਸਰ ਕਮਿਸ਼ੰਡ ਹੋ ਚੁੱਕੀਆਂ ਨੇ ਫ਼ੌਜ ਵਿਚ! ਭਾਰਤੀ ਫੌਜ ਦਾ ਹਿੱਸਾ ਬਣਨ ਵਾਸਤੇ ਕੁੜੀਆਂ /ਮਹਿਲਾਵਾਂ ਦਾ ਗ੍ਰੈਜੂਏਟ ਹੋਣਾ ਜ਼ਰੂਰੀ ਹੈ!
ਇੱਥੇ ਕ੍ਲਿਕ ਕਰਕੇ ਜੁੜੋ ਆਰਮੀ ਫ਼ੀਮੇਲ ਭਰਤੀ 2019-2020 ਫ਼ੇਸਬੁੱਕ ਗਰੁੱਪ ਨਾਲ
ਤੁਸੀ ਇੰਡੀਅਨ ਆਰਮੀ ਫ਼ੀਮੇਲ ਰਿਕਰੂਰਮੈਂਟ ਭਰਤੀ ਵਿਚ ਹੇਠ ਦਿੱਤੀਆਂ ਪੋਸਟ ਲਈ ਐਪਲਾਈ ਕਰ ਸਕਦੇ ਹੋ:
ਐਸ.ਐਸ.ਸੀ / ਐਨ.ਸੀ.ਸੀ ਇਸਪੇਸ਼ਲ ਐਂਟਰੀ 2019
ਸ਼ੋਰਟ ਸਰਵਿਸ ਕਮੀਸ਼ਨ ਨਾਨ ਟੈਕਨੀਕਲ ਵੁਮੈਨ (SSWC ਨਾਨ ਟੇਕ) 2019
ਸ਼ੋਰਟ ਸਰਵਿਸ ਕਮੀਸ਼ਨ ਟੈਕਨੀਕਲ ਵੁਮੈਨ (SSWC ਟੇਕ) 2019
2019-20 ਐਸ.ਐਸ.ਸੀ / ਐਨ.ਸੀ.ਸੀ ਇਸਪੇਸ਼ਲ ਐਂਟਰੀ 2019, ਐਸ.ਐਸ.ਸੀ ਜੇ.ਏ.ਜੀ ਅਤੇ ਮਿਲਟਰੀ ਨਰਸਿੰਗ ਸਰਵਿਸ 2019 ਦੀ ਤਾਰੀਖ਼ਾਂ ਨਿਕਲ ਚੁੱਕੀਆਂ ਨੇ। ਬਾਕ਼ੀ ਪੋਸਟ ਦੀ ਨੋਟੀਫਿਕੇਸ਼ਨ ਹੁਣੇ ਆਈ ਨਹੀਂ ਹਨ!
ਮਹਿਲਾ ਆਰਮੀ ਭਰਤੀ ਬਾਰੇ ਕੁਝ ਸੁਆਲਾਂ ਦੇ ਜਵਾਬ:
Q1: ਕੀ ਕੁੜੀਆਂ / ਮਹਿਲਾਵਾਂ 10th ਤੋਂ ਬਾਅਦ ਆਰਮੀ ਵਿਚ ਭਰਤੀ ਲੈ ਸਕਦੀਆਂ ਹਨ?
Ans. ਕੁੜੀਆਂ / ਮਹਿਲਾਵਾਂ ਦਾ ਘਟ ਤੋਂ ਘਟ ਗ੍ਰੈਜੂਏਸ਼ਨ ਪੂਰੀ ਕਰਨਾ ਬਹੁਤ ਜ਼ਰੂਰੀ ਹੈ ਇੰਡੀਅਨ ਆਰਮੀ ਵਿਚ ਐਂਟਰੀ ਲੈਣ ਵਾਸਤੇ! ਦਸਵੀਂ ਤੇ ਬਾਰ੍ਹਵੀਂ ਜਮਾਤਾਂ ਕਰਕੇ ਉਹ ਐਂਟਰੀ ਨਹੀਂ ਲੈ ਸਕਦੀਆਂ।
Q2: ਕੀ ਕੁੜੀਆਂ ਸੋਲਜਰ (ਸਿਪਾਹੀ) ਪੋਸਟ ਜਾਂ ਰੈਲੀ ਭਰਤੀ ਲਈ ਐਪਲਾਈ ਕਰ ਸਕਦੀਆਂ ਹਨ?
Ans. ਮਹਿਲਾਵਾਂ ਸਿਰਫ਼ ‘ਅਫ਼ਸਰ ਲੈਵਲ’ ਪੋਸਟ ਲਈ ਹੀ ਆਰਮੀ ਵਿਚ ਭਰਤੀ ਹੋ ਸਕਦੀਆਂ ਹਨ! ਮਹਿਲਾਵਾਂ ਸਿਪਾਹੀ ਦੀ ਭਰਤੀ ਵਿਚ ਨਹੀਂ ਜਾ ਸਕਦੀਆਂ!
Q3: ਇੰਡੀਅਨ ਆਰਮੀ ਵਿਚ ‘ਪਰਮਾਨੈਂਟ’ ਅਤੇ ‘ਸ਼ੋਰਟ ਸਰਵਿਸ ਕਮੀਸ਼ਨ’ ਦਾ ਮਤਲਬ ਕੀ ਹੁੰਦਾ ਹੈ?
Ans. ਇੰਡੀਅਨ ਆਰਮੀ ਵਿਚ ਦੋ ਤਰੀਕੇ ਦੇ ਕਾਰਜਕਾਲ (ਸਰਵਿਸ ਪੀਰੀਅਡ) ਹੁੰਦਾ ਹੈ:
ਪਰਮਾਨੈਂਟ ਸਰਵਿਸ ਕਮੀਸ਼ਨ (ਐਸ ਐਸ ਸੀ): ਇਹਦਾ ਮਤਲਬ ਹੁੰਦਾ ਹੈ ਕਿ ਰਿਟਾਇਰਮੈਂਟ ਤਕ ਆਰਮੀ ਵਿਚ ਕੈਰੀਅਰ!
ਸ਼ੋਰਟ ਸਰਵਿਸ ਕਮੀਸ਼ਨ: ਸਰਵਿਸ ਪੀਰੀਅਡ 14 ਵਰ੍ਰੇ ਦਾ ਹੁੰਦਾ ਹੈ ਜਿਸ ਵਿਚ ਪਹਿਲਾਂ 10 ਸਾਲਾਂ ਦਾ ਸਮਾਂ ਹੁੰਦਾ ਹੈ ਜਿਹੜਾ ਅਗਲੇ 4 ਸਾਲਾਂ ਤਕ ਹੋਰ ਵੱਧ ਸਕਦਾ ਹੈ!
Q4. ਮਹਿਲਾਵਾਂ ਆਰਮੀ ਭਾਰਤੀ ਲਈ ਕਿੱਥੇ ਐਪਲਾਈ ਕਰ ਸਕਦੀਆਂ ਹਨ?
Ans. ਮਹਿਲਾਵਾਂ ਸਾਰੀਆਂ ਪੋਸਟ ਲਈ ਇੰਡੀਅਨ ਆਰਮੀ ਦੀ ਵੈਬਸਾਈਟ ਉੱਤੇ ਆਨਲਾਈਨ ਅਰਜ਼ੀ ਭਰ ਸਕਦੀਆਂ ਹਨ!
Q5. ਐਸ.ਐਸ.ਬੀ ਇੰਟਰਵਿਊ ਵਿਚ ਕੀ ਹੁੰਦਾ ਹੈ?
Ans: ਐਸ.ਐਸ.ਬੀ ਇੰਟਰਵਿਊ : ਸ਼ੋਰਟਲਿਸਟ ਕੀਤੇ ਹੋਏ ਕੈੰਡੀਡੇਟਾਂ ਨੂੰ ਇੰਡੀਅਨ ਆਰਮੀ ਵਿਚ ਭਰਤੀ ਲਈ ਐਸ.ਐਸ.ਬੀ ਇੰਟਰਵਿਊ ਪਾਸ ਕਰਨਾ ਹੁੰਦਾ ਹੈ! ਐਸ.ਐਸ.ਬੀ ਇੰਟਰਵਿਊ 5 ਦਿਨ ਦਾ ਇੰਟਰਵਿਊ ਪ੍ਰਕ੍ਰਿਆ ਹੁੰਦੀ ਹੈ ਜਿਸ ਵਿਚ ਸਕ੍ਰੀਨਿੰਗ, ਸਾਈਕੋਲਾਜਿਕਲ ਟੈਸਟ, ਗਰੁੱਪ ਟਾਸ੍ਕ, ਪਰਸਨਲ ਇੰਟਰਵਿਊ ਅਤੇ ਕਾਨਫ੍ਰੇੰਸ ਕੀਤੇ ਜਾਂਦੇ ਹਨ!
ਪੂਰੇ ਭਾਰਤ ਵਿਚ ਐਸ ਐਸ ਬੀ ਦੇ ਚਾਰ ਸੈਂਟਰਸ ਹਨ:
ਅੱਲਾਹਬਾਦ, ਬੈਂਗਲੋਰ, ਭੋਪਾਲ, ਕਪੂਰਥਲਾ
Q6: ਮਹਿਲਾ ਆਰਮੀ ਭਾਰਤੀ ਵਿਚ ਮੈਡੀਕਲ ਕਿੱਥੇ ਹੁੰਦਾ ਹੈ?
Ans: ਐਸ.ਐਸ.ਬੀ ਇੰਟਰਵਿਊ ਪਾਸ ਕਰਨ ਮਗਰੋਂ ਮੈਡੀਕਲ ਜਾਂਚ ਹੁੰਦੀ ਹੈ ਜਿਸ ਵਿਚ ਮੇਡਿਕਲੀ ਦੁਰੁਸਤ ਹੋਣਾ ਬੁਹਤ ਜ਼ਰੂਰੀ ਹੈ!
ਇਹ ਟੈਸਟ ਭਾਰਤ ਵਿਚ 8 ਆਰਮੀ ਹਸਪਤਾਲਾਂ ਵਿਚ ਕੀਤਾ ਜਾਂਦਾ ਹੈ:
- ਬੇਸ ਹਸਪਤਾਲ, ਦਿੱਲੀ ਕੈਂਟ
- ਕਮਾਂਡ ਹਸਪਤਾਲ, ਦੱਖਣੀ ਕਮਾਂਡ, ਪੁਣੇ
- ਕਮਾਂਡ ਹਸਪਤਾਲ, ਪੂਰਬੀ ਕਮਾਂਡ, ਕੋਲਕਾਤਾ
- ਕਮਾਂਡ ਹਸਪਤਾਲ, ਕੇਂਦਰੀ ਕਮਾਂਡ, ਲੱਖਨਉ
- ਕਮਾਂਡ ਹਸਪਤਾਲ, ਪੱਛਮੀ ਕਮਾਂਡ, ਚੰਡੀਮੰਦਰ
- ਕਮਾਂਡ ਹਸਪਤਾਲ, ਹਵਾਈ ਸੇਨਾ, ਬੈਂਗਲੋਰ
- ਕਮਾਂਡ ਹਸਪਤਾਲ, ਉੱਤਰੀ ਕਮਾਂਡ, ਆਈ ਐਨ ਐਚ ਏਸ , ਅਸ਼੍ਵਿਨੀ, ਮੁੰਬਈ
ਮੈਡੀਕਲ ਦੀ ਪੂਰੀ ਜਾਣਕਾਰੀ ਲਈ ਇਥੇ ਕ੍ਲਿਕ ਕਰੋ
ਇੰਡੀਅਨ ਆਰਮੀ ਵਿਚ ਮਹਿਲਾਵਾਂ ਦੀ ਭਰਤੀ 2019 ਬਾਰੇ ਪੂਰੀ ਜਾਣਕਾਰੀ ਲਈ ਹੇਠ ਪੜ੍ਹੋ:
1. SSC NCC Special Entry 2019
ਇੰਡੀਅਨ ਆਰਮੀ ਵਿਚ ਹਰ ਸਾਲ 2 ਵਾਰੀ ਇਸ ਸ਼ਾਖ਼ਾ ਵਿਚ ਭਰਤੀ ਹੁੰਦੀ ਹੈ. ਅਣਵਿਆਹੀ ਕੁੜੀਆਂ ਹੀ ਇਸ ਪੋਸਟ ਲਈ ਐਪਲਾਈ ਕਰ ਸਕਦੀਆਂ ਹਨ!
ਮਹਿਲਾਵਾਂ ਲਈ ਆਰਮੀ ਭਾਰਤੀ ਵਿਚ ਯੋਗਤਾ:
ਉਮਰ ਹੱਦ | ਸਰੀਰਕ ਮਿਆਰਾਂ | ਯੋਗਤਾਵਾਂ | ਚੋਣ ਪ੍ਰਕ੍ਰਿਆ |
|
|
|
|
- ਐਸ ਐਸ ਸੀ ਕਾਰਜਕਾਲ: 14 ਸਾਲ (10 ਸਾਲ ਅਤੇ 4 ਸਾਲਾਂ ਤਕ ਵਧਾਉਣਯੋਗ )
- ਖਾਲੀ ਅਸਾਮੀਆਂ: 5 (ਜਨਰਲ ਸ਼੍ਰੇਣੀ ਦੀ ਮਹਿਲਾਵਾਂ ਲਈ:04 ਅਤੇ ਡਿਫੈਂਸ ਬੰਦਿਆਂ ਦੀ ਵਿਧਵਾਵਾਂ ਲਈ: 1); ਸਾਲ ਵਿਚ 2 ਬਾਰ
- ਟ੍ਰੇਨਿੰਗ: 49 ਹਫਤਿਆਂ ਲਈ ਟਰੇਨਿੰਗ, ਟ੍ਰੇਨਿੰਗ ਅਕੈਡਮੀ, ਚੇਨਈ (ਓ.ਟੀ.ਏ ਟਰੇਨਿੰਗ ਸੁਝਾਅ)
- ਪ੍ਰੋਬੇਸ਼ਨ ਪੀਰੀਅਡ: 6 ਮਹੀਨੇ
- ਓ.ਟੀ.ਏ ਟਰੇਨਿੰਗ ਸੁਝਾਅ
ਐਸ ਐਸ ਸੀ ਡਬਲਯੂ ਆਫੀਸ਼ਲ ਨੋਟੀਫਿਕੇਸ਼ਨ 2019 ਲਈ ਇਥੇ ਕਲਿਕ ਕਰੋ
2. SSC Judge Advocate General (JAG) 2019
ਐਸ ਐਸ ਸੀ ਜੱਜ ਐਡਵੋਕੇਟ ਜਨਰਲ (ਜੇ ਏ ਜੀ) 2019
ਇੰਡੀਅਨ ਆਰਮੀ ਲਾ ਗ੍ਰੈਜੂਏਟ ਅਤੇ ਅਣਵਿਆਹੀ ਕੁੜੀਆਂ ਨੂੰ ਸ਼ਾਰਟ ਸਰਵਿਸ ਕਮੀਸ਼ਨ (ਐਸ ਐਸ ਸੀ) ਗ੍ਰਾੰਟ ਵਿਚ ਜੱਜ ਐਡਵੋਕੇਟ ਜਨਰਲ ਸ਼ਾਖ਼ਾ ਲਈ ਭਰਤੀ ਕਰਦੀ ਹੈ.
ਮਹਿਲਾਵਾਂ ਲਈ ਆਰਮੀ ਭਾਰਤੀ ਵਿਚ ਯੋਗਤਾ:
ਉਮਰ ਹੱਦ | ਸਰੀਰਕ ਮਿਆਰਾਂ | ਯੋਗਤਾਵਾਂ | ਚੋਣ ਪ੍ਰਕ੍ਰਿਆ |
|
|
|
|
- ਐਸ ਐਸ ਸੀ ਕਾਰਜਕਾਲ: 14 ਸਾਲ (10 ਸਾਲ ਅਤੇ 4 ਸਾਲਾਂ ਤਕ ਵਧਾਉਣਯੋਗ )
- ਖਾਲੀ ਅਸਾਮੀਆਂ: 07; ਸਾਲ ਵਿਚ 2 ਬਾਰ
- ਟ੍ਰੇਨਿੰਗ: 49 ਹਫਤਿਆਂ ਲਈ ਟਰੇਨਿੰਗ, ਟ੍ਰੇਨਿੰਗ ਅਕੈਡਮੀ ਓ.ਟੀ.ਏ, ਚੇਨਈ
- ਪ੍ਰੋਬੇਸ਼ਨ ਪੀਰੀਅਡ: 6 ਮਹੀਨੇ
- ਓ.ਟੀ.ਏ ਟਰੇਨਿੰਗ ਸੁਝਾਅ
ਜੇ.ਏ.ਜੀ ਆਫੀਸ਼ਲ ਨੋਟੀਫਿਕੇਸ਼ਨ 2019 ਲਈ ਇਥੇ ਕਲਿਕ ਕਰੋ
3. ਸ਼ੋਰਟ ਸਰਵਿਸ ਕਮੀਸ਼ਨ ਨਾਨ ਟੈਕਨੀਕਲ ਵੁਮੈਨ (SSWC ਨਾਨ ਟੇਕ) 2019
ਇਸ ਪੋਸਟ ਦੀ ਭਰਤੀ ਯੂ ਪੀ ਐਸ ਸੀ ਦੁਆਰਾ ਹੁੰਦਾ ਹੈ ਇਸਲਈ ਇਹਦੀ ਅਰਜ਼ੀ ਯੂ ਪੀ ਐਸ ਸੀ ਦੀ ਵੈਬਸਾਈਟ ਉਤੇ ਆਨਲਾਈਨ ਭਰਨੀ ਹੁੰਦੀ ਹੈ!ਸ਼ੋਰਟ ਸਰਵਿਸ ਕਮੀਸ਼ਨ (ਐਸ ਐਸ ਸੀ) ਵਿਚ ਰੈਗੂਲਰ ਆਰਮੀ ਵਿਚ ਸੇਵਾ ਦਾ ਕਾਰਜਕਾਲ 14 ਸਾਲ ਹੁੰਦਾ ਹੈ! ਇਸ ਵਿਚ ਪਹਿਲਾਂ 10 ਸਾਲ ਦਾ ਸਰਵਿਸ ਪੀਰੀਅਡ ਹੁੰਦਾ ਹੈ ਜੋ 4 ਸਾਲ ਤਕ ਵਧਾਉਣਯੋਗ ਹੈ!
ਯੂ ਪੀ ਐਸ ਸੀ ਆਫੀਸ਼ਲ ਵੈਬਸਾਈਟ ਲਈ ਇੱਥੇ ਕ੍ਲਿਕ ਕਰੋ!
ਮਹਿਲਾਵਾਂ ਲਈ ਆਰਮੀ ਭਾਰਤੀ ਵਿਚ ਯੋਗਤਾ:
ਉਮਰ ਹੱਦ | ਸਰੀਰਕ ਮਿਆਰਾਂ | ਯੋਗਤਾਵਾਂ | ਚੋਣ ਪ੍ਰਕ੍ਰਿਆ |
|
|
|
|
- ਐਸ ਐਸ ਸੀ ਕਾਰਜਕਾਲ: 14 ਸਾਲ (10 ਸਾਲ ਅਤੇ 4 ਸਾਲਾਂ ਤਕ ਵਧਾਉਣਯੋਗ)
- ਖਾਲੀ ਅਸਾਮੀਆਂ: 12 ਸਾਲਾਨਾ (11 ਜਨਰਲ ਸ਼੍ਰੇਣੀ ਦੀ ਮਹਿਲਾਵਾਂ ਲਈ: 01 ਅਤੇ ਡਿਫੈਂਸ ਬੰਦਿਆਂ ਦੀ ਵਿਧਵਾਵਾਂ ਲਈ; ਸਾਲ ਵਿਚ 2 ਬਾਰ)
- ਐਸ ਐਸ ਬੀ ਦੀ ਤਾਰੀਖ਼ਾਂ: ਜੂਨ / ਜੁਲਾਈ ਅਤੇ ਨਵੰਬਰ / ਦਿਸੰਬਰ
- ਟ੍ਰੇਨਿੰਗ: 49 ਹਫਤਿਆਂ ਲਈ ਟਰੇਨਿੰਗ, ਟ੍ਰੇਨਿੰਗ ਅਕੈਡਮੀ ਓ.ਟੀ.ਏ, ਚੇਨਈ
- ਪ੍ਰੋਬੇਸ਼ਨ ਪੀਰੀਅਡ: 6 ਮਹੀਨੇ
- ਓ.ਟੀ.ਏ ਟਰੇਨਿੰਗ ਸੁਝਾਅ
4. ਸ਼ੋਰਟ ਸਰਵਿਸ ਕਮੀਸ਼ਨ ਟੈਕਨੀਕਲ ਵੁਮੈਨ (SSWC ਟੇਕ) 2019
ਇੰਡੀਅਨ ਆਰਮੀ ਵਿਚ ਟੈਕਨੀਕਲ ਰੋਲ ਲਈ ਕੁੜੀਆਂ ਦੀ ਭਰਤੀ ਹੁੰਦੀ ਹੈ. ਟੈਕਨਿਕਲ ਰੋਲ ਵਾਸਤੇ ਯੋਗ ਹੋਣ ਲਈ ਇੰਜੀਨਿਅਰਿੰਗ ਕਰਨਾ ਜ਼ਰੂਰੀ ਹੈ.
ਮਹਿਲਾਵਾਂ ਲਈ ਆਰਮੀ ਭਾਰਤੀ ਵਿਚ ਯੋਗਤਾ:
ਉਮਰ ਹੱਦ | ਸਰੀਰਕ ਮਿਆਰਾਂ | ਯੋਗਤਾਵਾਂ | ਚੋਣ ਪ੍ਰਕ੍ਰਿਆ |
|
|
|
|
- ਐਸ ਐਸ ਸੀ ਕਾਰਜਕਾਲ: 14 ਸਾਲ (10 ਸਾਲ ਅਤੇ 4 ਸਾਲਾਂ ਤਕ ਵਧਾਉਣਯੋਗ)
- ਖਾਲੀ ਅਸਾਮੀਆਂ: 15 ਸਾਲਾਨਾ (14 ਜਨਰਲ ਸ਼੍ਰੇਣੀ ਦੀ ਮਹਿਲਾਵਾਂ ਲਈ: 01 ਅਤੇ ਡਿਫੈਂਸ ਬੰਦਿਆਂ ਦੀ ਵਿਧਵਾਵਾਂ ਲਈ; ਸਾਲ ਵਿਚ 2 ਬਾਰ)
- ਐਸ ਐਸ ਬੀ ਦੀ ਤਾਰੀਖ਼ਾਂ: ਦਿਸੰਬਰ-ਜਨਵਰੀ ਅਤੇ ਜੂਨ-ਜੁਲਾਈ
- ਟ੍ਰੇਨਿੰਗ: 49 ਹਫਤਿਆਂ ਲਈ ਟਰੇਨਿੰਗ, ਟ੍ਰੇਨਿੰਗ ਅਕੈਡਮੀ ਓ.ਟੀ.ਏ, ਚੇਨਈ
- ਪ੍ਰੋਬੇਸ਼ਨ ਪੀਰੀਅਡ: 6 ਮਹੀਨੇ
- ਓ.ਟੀ.ਏ ਟਰੇਨਿੰਗ ਸੁਝਾਅ
ਸਟ੍ਰੀਮ (ਇੰਜੀਨੀਅਰਿੰਗ ਡਿਗਰੀ ਦੇ ਖੇਤਰ)
- ਸਿਵਲ ਇੰਜੀਨੀਅਰਿੰਗ, ਸਿਵਲ ਇੰਜਨੀਅਰਿੰਗ (ਸਟ੍ਰਕਚਰਲ), ਸਟ੍ਰਕਚਰਲ ਇੰਜਨੀਅਰਿੰਗ
- ਮਕੈਨੀਕਲ
- ਇਲੈਕਟ੍ਰੀਕਲ
- ਕੰਪਿਊਟਰ ਇੰਜਨੀਅਰਿੰਗ
- ਇਲੈਕਟ੍ਰਾਨਿਕਸ ਅਤੇ ਦੂਰਸੰਚਾਰ
ਐਸ ਐਸ ਸੀ ਟੈਕਨੀਕਲ ਵੂਮੇਨ ਆਫੀਸ਼ਲ ਨੋਟੀਫਿਕੇਸ਼ਨ ਲਈ ਇਥੇ ਕ੍ਲਿਕ ਕਰੋ
5. ਮਿਲਟਰੀ ਨਰਸਿੰਗ ਸਰਵਿਸ 2019
ਇੰਡੀਅਨ ਆਰਮੀ ਮਿਲਟਰੀ ਨਰਸਿੰਗ ਸਰਵਿਸ ਲਈ ਮਹਿਲਾ ਕੈਂਡੀਡੇਟ ਜਿਹਨਾਂ ਨੇ ਐਮ.ਐਸ.ਸੀ ਨਰਸਿੰਗ ਜਾਂ ਬੀ.ਐਸ. ਸੀ ਨਰਸਿੰਗ ਕੀਤੀ ਹੋਈ ਹੈ, ਉਹਨਾਂ ਨੂੰ ਭਰਤੀ ਕਰਦੀ ਹੈ!
ਤਨਖ਼ਾਹ: Rs 15,600 + ਗ੍ਰੇਡ ਪੇ Rs 5,400/- + ਮਿਲਟਰੀ ਸਰਵਿਸ ਪੇ – Rs 4,200/- + ਡੀ. ਏ ਅਤੇ ਮੌਜੂਦਾ ਅਲਾਉਂਸ ਅਨੁਸਾਰ ਦੂਜੇ ਰੇਟ. ਰਾਸ਼ਨ, ਰਿਹਾਇਸ਼ ਅਤੇ ਅਲਾਈਡ ਸਹੂਲਤਾਂ ਵੀ ਦਿੱਤੀ ਜਾਂਦੀਆਂ ਹਨ!
ਮਹਿਲਾਵਾਂ ਲਈ ਆਰਮੀ ਭਾਰਤੀ ਵਿਚ ਯੋਗਤਾ:
ਉਮਰ ਹੱਦ | ਸਰੀਰਕ ਮਿਆਰਾਂ | ਚੋਣ ਪ੍ਰਕ੍ਰਿਆ |
|
|
|
ਆਫੀਸ਼ਲ ਨੋਟੀਫਿਕੇਸ਼ਨ ਲਈ ਇਥੇ ਕ੍ਲਿਕ ਕਰੋ
ਆਨਲਾਈਨ ਐਪਲੀਕੇਸ਼ਨ ਕਿਵੇਂ ਭਰੀਏ?
ਸਟੈਪ 1: ਗੂਗਲ ਉਤੇ ਇੰਡੀਅਨ ਆਰਮੀ ਦੀ ਆਫੀਸ਼ਲ ਵੈਬਸਾਈਟ ਖੋਲੋ: www.joinindianarmy.nic.in/
ਸਟੈਪ 2: ਆਫ਼ੀਸਰ ਸਿਲੈਕਸ਼ਨ ਉਤੇ ਕ੍ਲਿਕ ਕਰਕੇ ਸੱਜੇ ਪਾਸੇ ਦਿੱਤੇ ਹੋਏ ਐਪਲਾਈ ਆਨਲਾਈਨ ਆਪਸ਼ਨ ਉਤੇ ਕ੍ਲਿਕ ਕਰੋ! ਨਵੇਂ ਰਜਿਸਟ੍ਰੇਸ਼ਨ ਵਿਚ ਰਜਿਸਟਰ ਉਤੇ ਕਲਿਕ ਕਰੋ!
ਸਟੈਪ 3: ਰਜਿਸਟ੍ਰੇਸ਼ਨ ਪੇਜ ਵਿਚ ਆਪਣੀ ਨਿਜੀ ਜਾਣਕਾਰੀ ਭਰ ਕੇ ਸਬਮਿਟ ਉਤੇ ਕ੍ਲਿਕ ਕਰੋ! ਯਾਦ ਰੱਖੀਏ ਕਿ ਇਹ ਜਾਣਕਾਰੀ ਠੀਕ ਹੋਣੀ ਚਾਹੀਦੀ ਹੈ ਅਤੇ ਤੁਹਾਡਾ ਆਧਾਰ ਕਾਰਡ ਜਾਂ ਐਨਰੋਲਮੈਂਟ ਨੰਬਰ ਨਾਲ ਮੇਲ ਖੌਣੀ ਚਾਹੀਦੀ ਹੈ!
ਸਟੈਪ 4: ਇਸ ਤੋਂ ਮਗਰ ਤੁਹਾਨੂੰ ਆਪਣਾ ਖਾਤਾ ਵੈਰੀਫਾਈ ਕਰਨਾ ਪਵੇਗਾ! ਵੈਰੀਫਾਈ ਕਰਣ ਲਈ ਤੁਹਾਡੀ ਈ-ਮੇਲ ਆਈ.ਡੀ. ਉਤੇ ਇਕ OTP ਆਵੇਗਾ ਜਿਹਨੂੰ ਤੁਸੀਂ ‘ਐਂਟਰ OTP ਬਾਕ੍ਸ’ ਵਿਚ ਭਰਨਾ ਪਵੇਗਾ ਅਤੇ ਸਬਮਿਟ ਉਤੇ ਕ੍ਲਿਕ ਕਰਨਾ ਪਵੇਗਾ।
ਸਟੈਪ 5: ਹੁਣ ਤੁਹਾਨੂੰ ਬਕਾਇਆ ਜਾਣਕਾਰੀ ਭਰਨੀ ਪਵੇਗੀ ਜਿਵੇਂ:
- ਨਿਜੀ ਜਾਣਕਾਰੀ: ਜੇ ਇਹ ਤੁਸੀਂ ਪਹਿਲਾਂ ਹੀ ਭਰ ਦਿੱਤੀ ਹੈ, ਤਾਂ ਉਸਨੂੰ ਦੋਬਾਰਾ ਚੈਕ ਕਰ ਲਵੋ!
- ਸਿਕਿਉਰਿਟੀ ਸੁਆਲ: ਇਕ ਸਿਕਿਉਰਿਟੀ ਸੁਆਲ ਦਾ ਚੋਣ ਕਰੋ ਅਤੇ ਉਹਦਾ ਜਵਾਬ ਭਰੋ!
- ਐਜੂਕੇਸ਼ਨ ਦੀ ਜਾਣਕਾਰੀ: ਤੁਸੀਂ ਕਿੰਨੀ ਪੜ੍ਹਾਈ-ਲਿਖਾਈ ਕੀਤੀ ਹੈ, ਉਸ ਬਾਰੇ ਜਾਣਕਾਰੀ ਦਿਓ!
- ਪਾਸਵਰਡ: ਆਪਣਾ ਪਾਸਵਰਡ ਸੈਟ ਕਰੋ.
ਅਤੇ ਸੇਵ ਉਤੇ ਕ੍ਲਿਕ ਕਰੋ!
ਸਟੈਪ 6: ਤੁਹਾਡਾ ਪ੍ਰੋਫ਼ਾਈਲ ਹੁਣ ਬਣ ਜਾਵੇਗਾ! ਹੁਣ ਤੁਸੀ ਆਪਣਾ ਪਤਾ ਅਤੇ ਬਾਕ਼ੀ ਜਾਣਕਾਰੀ ਭਰ ਸਕਦੇ ਹੈਂ !
ਸਟੈਪ 7: ਰਜਿਸਟ੍ਰੇਸ਼ਨ ਪੂਰਾ ਕਰਣ ਤੋਂ ਬਾਅਦ ਤੁਸੀਂ ਆਪਣਾ ਐਪਲੀਕਸ਼ਨ ਫ਼ਾਰਮ ਭਰ ਕੇ ਜਮਾ ਕਰ ਸਕਦੇ ਹੋ. ਇਸ ਤੋਂ ਬਾਅਦ ਤੁਸੀਂ ਸੰਖੇਪ ਵਿਚ ਆਪਣੀ ਭਰੀ ਹੋਈ ਜਾਣਕਾਰੀ ਵੇਖ ਸਕਦੇ ਹੋ ਅਤੇ ਜੇ ਕੋਈ ਗ਼ਲਤੀ ਹੋ ਗਈ ਹੋਵੇ ਤਾਂ ਉਹਨੂੰ ਬਦਲ ਸਕਦੇ ਹੋ. ਇਕ ਵਾਰੀ ਇਹ ਸਬ ਜਾਂਚ ਕਰ ‘ਸਬਮਿਟ’ ਬਟਨ ਉਤੇ ਕ੍ਲਿਕ ਕਰੋ! ਕੈਂਡੀਡੇਟਾਂ ਨੂੰ ਆਨਲਾਈਨ ਐਪਲੀਕਸ਼ਨ ਫ਼ਾਰਮ ਨੂੰ ਬੰਦ ਕਰਨੇ ਕੇ 30 ਮਿੰਟ ਬਾਅਦ ਦੋ ਕਾਪੀਆਂ ਨਿਕਲਣੀ ਪੈਣਗੀਆਂ ਜਿਸ ਉਤੇ ਉਹਨਾਂ ਦਾ ਰੋਲ ਨੰਬਰ ਵੀ ਹੋਣਾ ਚਾਹੀਦਾ ਹੈ!
ਸ਼ਰੀਰਕ ਫਿਟਨੈਸ ਟਰੇਨਿੰਗ ਟਿਪਸ (OTA), ਚੇੱਨਈ
ਚੁਣੇ ਹੋਏ ਕੈਂਡੀਡੇਟ ਆਫ਼ੀਸਰ ਜਿਹੜੇ ਟ੍ਰੇਨਿੰਗ ਅਕੈਡਮੀ (OTA), ਚੇੱਨਈ ਵਿਚ ਟ੍ਰੇਨਿੰਗ ਲਈ ਜਾਉਂਦੇ ਹਨ ਉਹਨਾਂ ਨੂੰ ਪਹਿਲਾਂ ਹੀ ਸ਼ਰੀਰਕ ਫਿਟਨੈਸ ਟਰੇਨਿੰਗ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ OTA ਵਿਚ ਟ੍ਰੇਨਿੰਗ ਬੁਹਤ ਮੁਸ਼ਕਿਲ ਹੁੰਦੀ ਹੈ!
ਰੋਜ਼ਾਨਾ ਟ੍ਰੇਨਿੰਗ ਦਾ ਅਭਿਆਸ ਕਰਨਾ ਜ਼ਰੂਰੀ ਹੈ. ਉਹਦੇ ਲਈ ਟਿਪਸ:
- ਦੌੜ: 15 ਮਿੰਟ ਵਿਚ – 2.5 ਕਿਲੋਮੀਟਰ
- ਪੁਸ਼-ਅਪ: 13
- ਸਿਟ-ਅਪ: 25
- ਚਿਨ-ਅਪ: 06
- ਰੋਪ ਚੜ੍ਹਾਈ: 3-4 ਮੀਟਰ
ਇੰਡੀਅਨ ਆਰਮੀ ਫੀਮੇਲ ਭਰਤੀ 2019 ਦੀ ਆਫੀਸ਼ਲ ਨੋਟੀਫ਼ਿਕੇਸ਼ਨ ਇੰਡੀਅਨ ਆਰਮੀ ਦੀ ਵੈਬਸਾਈਟ ਪਾਰ ਅਪਡੇਟ ਕੀਤੀ ਜਾਂਦੀ ਹੈ ਜਿਸ ਵਿਚ ਤੁਸੀ ਆਪਣੀ ਯੋਗਤਾ, ਦਸਤਾਵੇਜ਼, ਤਨਖਾਹ, ਪ੍ਰੋਮੋਸ਼ਨ, ਸਰੀਰਕ ਮਿਆਰਾਂ ਦੇ ਬਾਰੇ ਡੂੰਘੇ ਤਰੀਕੇ ਨਾਲ ਜਾਣ ਸਕਦੇ ਹੋ! ਸਾਰੀ ਪੋਸਟ ਦੀ ਨੋਟੀਫਿਕੇਸ਼ਨ ਉੱਤੇ ਦਿੱਤੀ ਗਈਆਂ ਹਨ ਜਿਥੇ ਤੁਸੀਂ ਸਾਰੀ ਜਾਣਕਾਰੀ ਪਾ ਸਕਦੇ ਹੋ!
ਇੰਡੀਅਨ ਏਅਰ ਫ਼ੋਰਸ ਵਿਚ ਮਹਿਲਾਵਾਂ ਲਈ ਨੌਕਰੀਆਂ 2019 ਦੀ ਪੂਰੀ ਜਾਣਕਾਰੀ ਲਈ ਕ੍ਲਿਕ ਕਰੀਏ ਅਤੇ ਜਾਣਕਾਰੀ ਪਾਈਏ!
ਇੰਡੀਅਨ ਨੇਵੀ ਵਿਚ ਮਹਿਲਾਵਾਂ ਲਈ ਨੌਕਰੀਆਂ 2019 ਦੀ ਪੂਰੀ ਜਾਣਕਾਰੀ ਲਈ ਕ੍ਲਿਕ ਕਰੀਏ ਅਤੇ ਜਾਣਕਾਰੀ ਪਾਈਏ!
ਇੱਥੇ ਕ੍ਲਿਕ ਕਰਕੇ ਜੁੜੋ ਆਰਮੀ ਫ਼ੀਮੇਲ ਭਰਤੀ 2019-2020 ਫ਼ੇਸਬੁੱਕ ਗਰੁੱਪ ਨਾਲ
ਜੇ ਤੁਸੀਂ ਕੋਈ ਸੁਆਲ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਜ਼ਰੂਰ ਕਰੋ. ਅਸੀਂ ਤੁਹਾਡੇ ਸੁਆਲਾਂ ਦੇ ਉੱਤਰ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ!
ਜੈ ਹਿੰਦ! ਜੈ ਭਾਰਤ!
~ਨਿਦਾ ਜ਼ਹਰਾ